ਨਵੀਂ ਦਿੱਲੀ, 28 ਮਈ
ਕਾਂਗਰਸ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਵੀਂਆਂ ਨੌਕਰੀਆਂ ਦੇਣ ਨਹੀਂ ਬਲਕਿ ਬਚੀਆਂ ਹੋਈਆਂ ਨੌਕਰੀਆਂ ਖੋਹਣ ਦੇ ਸਮਰੱਥ ਹੈ। ਉਨ੍ਹਾਂ ਨੇ ਭਾਰਤੀ ਰੇਲਵੇ ਵਿੱਚ ਗ਼ੈਰ ਰਾਖਵੇਂ ਵਰਗ ਦੀਆਂ 91 ਹਜ਼ਾਰ ਤੋਂ ਵੱਧ ਅਸਾਮੀਆਂ ’ਤੇ ਭਵਿੱਖ ਵਿੱਚ ਕਦੇ ਭਰਤੀ ਨਾ ਹੋਣ ਦੇ ਦਾਅਵੇ ਵਾਲੀ ਖ਼ਬਰ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਰਾਹੁਲ ਨੇ ਫੇਸਬੁਕ ਪੋਸਟ ਵਿੱਚ ਕਿਹਾ, ‘‘ਮੋਦੀ ਸਰਕਾਰ ਦੇਸ਼ ਵਿੱਚ ਨਵੀਂਆਂ ਨੌਕਰੀਆਂ ਦੇਣ ਵਿੱਚ ਤਾਂ ਨਹੀਂ ਪਰ ਬਚੀਆਂ ਹੋਈਆਂ ਨੌਕਰੀਆਂ ਖੋਹਣ ਵਿੱਚ ਜ਼ਰੂਰ ਸਮਰੱਥ ਹੈ। ਯਾਦ ਰੱਖਣਾ, ਇਹੀ ਨੌਜਵਾਨ ਤੁਹਾਡਾ ਹੰਕਾਰ ਤੋੜਨਗੇ। ਇਨ੍ਹਾਂ ਦਾ ਭਵਿੱਖ ਬਰਬਾਦ ਕਰਨਾ ਇਸ ਸਰਕਾਰ ਨੂੰ ਮਹਿੰਗਾ ਪਵੇਗਾ।’’ -ਪੀਟੀਆਈ