ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸ਼ਾਇਦ ‘ਕੰਗਾਰੂ ਕੋਰਟ’ ਚਲਾ ਰਹੇ ਹਨ, ਜਿੱਥੇ ਘੱਟਗਿਣਤੀਆਂ ਨੂੰ ਨਿਯਮਤ ਆਧਾਰ ’ਤੇ (ਬੁਲਡੋਜ਼ਰ ਹੇਠ) ਦਰੜਿਆ ਜਾਂਦਾ ਹੈ। ਮੁਫ਼ਤੀ ਨੇ ਇਹ ਟਿੱਪਣੀਆਂ ਕਾਨਪੁਰ ਵਿਕਾਸ ਅਥਾਰਿਟੀ ਵੱਲੋਂ ਸ਼ਨਿਚਰਵਾਰ ਨੂੰ ਢਾਹੀ ਇਮਾਰਤ ਦੇ ਸੰਦਰਭ ਵਿੱਚ ਕੀਤੀਆਂ ਹਨ, ਜੋ ਕਾਨਪੁਰ ਹਿੰਸਾ ਦੇ ਮੁੱਖ ਮੁਲਜ਼ਮ ਦੇ ਨੇੜਲੇ ਸਾਥੀ ਦੀ ਮਾਲਕੀ ਵਾਲੀ ਦੱਸੀ ਜਾਂਦੀ ਹੈ। ਮਹਬਿੂਬਾ ਨੇ ਟਵੀਟ ਕੀਤਾ, ‘‘ਬਦਕਿਸਮਤੀ ਨਾਲ ਨਿਆਂਪਾਲਿਕਾ ਖ਼ਾਮੋਸ਼ ਰਹਿ ਕੇ ਇਹ ਸਭ ਕੁਝ ਵੇਖ ਰਹੀ ਹੈ। ਕੀ ਭਾਰਤ ਸਰਕਾਰ ਆਲਮੀ ਪੱਧਰ ’ਤੇ ਗੁੱਸਾ ਫੁੱਟਣ ਮਗਰੋਂ ਗ਼ਲਤੀ ਸੁਧਾਰੇਗੀ?’’ -ਪੀਟੀਆਈ