ਨਵੀਂ ਦਿੱਲੀ, 16 ਨਵੰਬਰ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਏਅਰਲਾਈਨਜ਼ ਨੂੰ ਸਾਰੀਆਂ ਘਰੇਲੂ ਉਡਾਣਾਂ ‘ਤੇ ਭੋਜਨ ਪਰੋਸਣ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋ ਘੰਟਿਆਂ ਤੋਂ ਘੱਟ ਸਮੇਂ ਦੇ ਸਫਰ ਵਾਲੀਆਂ ਉਡਾਣਾਂ ਵਿੱਚ 15 ਅਪਰੈਲ ਤੋਂ ਕੋਵਿਡ-19 ਮਹਾਂਮਾਰੀ ਕਾਰਨ ਖਾਣਾ ਪਰੋਸਣ ’ਤੇ ਰੋਕ ਲਗਾ ਦਿੱਤੀ ਗਈ ਸੀ। ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਅਰਲਾਈਨਜ਼ ਹੁਣ ਘਰੇਲੂ ਖੇਤਰ ਵਿੱਚ ਸੰਚਾਲਿਤ ਉਡਾਣਾਂ ਵਿੱਚ ਯਾਤਰੀਆਂ ਨੂੰ ਭੋਜਣ ਪਰੋਸ ਸਕਦੀਆਂ ਹਨ। ਉਨ੍ਹਾਂ ’ਤੇ ਸਫਰ ਦੀ ਮਿਆਦ ਦੀ ਕੋਈ ਪਾਬੰਦੀ ਨਹੀਂ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਘਰੇਲੂ ਉਡਾਣਾਂ ਵਿੱਚ ਯਾਤਰੀਆਂ ਨੂੰ ਮੈਗਜ਼ੀਨ ਅਤੇ ਪੜ੍ਹਨ ਸਮੱਗਰੀ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਫੈਸਲਾ ਕਰੋਨਾ ਕੇਸਾਂ ਦੀ ਗਿਣਤੀ ਘਟਣ ਦੇ ਮੱਦੇਨਜ਼ਰ ਕੀਤਾ ਗਿਆ ਹੈ। -ਏਜੰਸੀ