ਜੰਮੂ, 22 ਦਸੰਬਰ
ਪੀਡੀਪੀ ਮੁਖੀ ਮਹਬਿੂਬਾ ਮੁਫਤੀ ਨੇ ਭਾਰਤ ਵਿੱਚ ਭਾਜਪਾ ਦੇ ਸ਼ਾਸਨ ਦੀ ਤੁਲਨਾ ਪਾਕਿਸਤਾਨ ਵਿੱਚ ਸਾਬਕਾ ਫ਼ੌਜੀ ਸ਼ਾਸਕ ਜਨਰਲ ਮੁਹੰਮਦ ਜ਼ੀਆ-ਉਲ-ਹੱਕ ਨਾਲ ਕਰਦਿਆਂ ਤਿੱਖੀ ਬਿਆਨਬਾਜ਼ੀ ਕਰਦਿਆਂ ਭਗਵਾਂ ਪਾਰਟੀ ’ਤੇ ਲੋਕਾਂ ਦੇ ਮਨਾਂ ’ਚ ਨਫ਼ਰਤ ਭਰਨ ਦਾ ਦੋਸ਼ ਲਾਇਆ। ਉਨ੍ਹਾਂ ਜੰਮੂ ਤੇ ਕਸ਼ਮੀਰ ਡਿਵੀਜ਼ਨਾਂ ਦੇ ਲੋਕਾਂ ਤੇ ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ‘ਖੋਹੇ ਗਏ ਮਾਣ’ ਲਈ ਸੰਘਰਸ਼ ਕਰਨ। ਉਹ ਧਾਰਾ 370 ਦੀ ਮੁੜ ਬਹਾਲੀ ਲਈ ਯਤਨ ਕਰਨ ਲਈ ਆਖ ਰਹੇ ਸਨ, ਜਿਸ ਤਹਿਤ ਜੰਮੂ ਤੇ ਕਸ਼ਮੀਰ ਨੂੰ ਸੰਵਿਧਾਨ ਤਹਿਤ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ, ਜਿਸਨੂੰ ਅਗਸਤ 2019 ਵਿੱਚ ਕੇਂਦਰ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸੀ। -ਪੀਟੀਆਈ