ਨਵੀਂ ਦਿੱਲੀ, 29 ਜੁਲਾਈ
ਤਾਲਾਬੰਦੀ ਦੌਰਾਨ ਵਿਕਰੀ ਘਟਣ ਕਰਕੇ ਮੁਲਕ ਦੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਮੁੁਤਾਬਕ ਬੀਤੀ 30 ਜੂਨ ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਤੱਕ ਕੰਪਨੀ ਨੂੰ 249.4 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕੰਪਨੀ ਮੁਤਾਬਕ ਅਪਰੈਲ-ਜੂਨ 2019-20 ਵਿੱਚ ਕੰਪਨੀ ਨੂੰ 1.435.5 ਕਰੋੜ ਰੁਪਏ ਦਾ ਕੁੱਲ ਲਾਭ ਹੋਇਆ ਸੀ। ਇੱਕ ਵਰ੍ਹੇ ਪਹਿਲਾਂ 18.735.2 ਕਰੋੜ ਦੇ ਮੁਕਾਬਲੇ ਇਸ ਸਾਲ ਪਹਿਲੀ ਤਿਮਾਹੀ ਦੌਰਾਨ ਕੁੱਲ ਵਿਕਰੀ 3.677.5 ਕਰੋੜ ਤੱਕ ਘਟ ਗਈ। ਪਹਿਲੀ ਤਿਮਾਹੀ ’ਚ ਐੱਮਐੱਸਆਈ ਨੇ 76,599 ਵਾਹਨ ਵੇਚੇ। ਘਰੇਲੂ ਬਾਜ਼ਾਰ ’ਚ 67,027 ਵਾਹਨਾਂ ਦੀ ਵਿਕਰੀ ਹੋਈ ਜਦਕਿ 9,572 ਵਾਹਨਾਂ ਦੀ ਬਰਾਮਦ ਕੀਤੀ ਗਈ। ਪਿਛਲੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਕੰਪਨੀ ਨੇ 4,02,594 ਵਾਹਨਾਂ ਦੀ ਵਿਕਰੀ ਕੀਤੀ ਸੀ। -ਪੀਟੀਆਈ