ਠਾਣੇ, 15 ਮਈ
ਮਹਾਰਾਸ਼ਟਰ ਦੀ ਅਦਾਲਤ ਨੇ ਐਤਵਾਰ ਨੂੰ ਮਰਾਠੀ ਅਦਾਕਾਰਾ ਕੇਤਕੀ ਚਿਤਲੇ ਨੂੰ ਐੱਨਸੀਪੀ ਮੁਖੀ ਸ਼ਰਦ ਪਵਾਰ ਬਾਰੇ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਇਤਰਾਜ਼ਯੋਗ ਪੋਸਟ ਸ਼ੇਅਰ ਕਰਨ ਦੇ ਮਾਮਲੇ ਵਿਚ 18 ਮਈ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਚਿਤਲੇ (29) ਫਿਲਮ ਅਤੇ ਟੀਵੀ ਅਭਿਨੇਤਰੀ ਨੂੰ ਸ਼ਨਿਚਰਵਾਰ ਨੂੰ ਠਾਣੇ ਪੁਲੀਸ ਨੇ ਪੋਸਟ ਨੂੰ ਕਥਿਤ ਤੌਰ ‘ਤੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕਰਨ ਲਈ ਗ੍ਰਿਫ਼ਤਾਰ ਕੀਤਾ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 18 ਮਈ ਤੱਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ।