ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਾਓਵਾਦੀ ਹਮਲੇ ਦੇ ਮਾਮਲੇ ‘ਚ 23 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਹਮਲੇ ‘ਚ 22 ਸੁਰੱਖਿਆ ਮੁਲਾਜ਼ਮਾਂ ਦਾ ਮੌਤ ਹੋਈ ਸੀ। ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਤਾਰੇਮ ਥਾਣੇ ਅਧੀਨ ਆਉਂਦੇ ਟੇਕਲਗੁਡੀਅਮ ਪਿੰਡ ਨੇੜੇ ਪਿਛਲੇ ਸਾਲ 3 ਅਪਰੈਲ ਨੂੰ ਹੋਏ ਹਮਲੇ ਵਿੱਚ 35 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇਸ ਸਬੰਧੀ ਕੇਸ ਪਹਿਲਾਂ ਤਾਰੇਮ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਸਾਲ 5 ਜੂਨ ਨੂੰ ਐਨਆਈਏ ਨੇ ਦੁਬਾਰਾ ਕੇਸ ਦਰਜ ਕੀਤਾ ਸੀ। -ਪੀਟੀਆਈ