ਪੰਨਾ (ਮੱਧ ਪ੍ਰਦੇਸ਼), 3 ਮਈ
ਮੱਧ ਪ੍ਰਦੇਸ਼ ਵਿਚ ਭਾਜਪਾ ਵਿਧਾਇਕ ਦੀ ਧੀ ਨੂੰ ਕਾਰੋਬਾਰੀ ਤੋਂ ਕਥਿਤ ਰਿਸ਼ਵਤ ਮੰਗਣ ਤੇ ਲੈਣ ਦੇ ਦੋੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਗਰ ਅਧਾਰਿਤ ਲੋਕਾਯੁਕਤ ਇੰਸਪੈਕਟਰ ਰੌਸ਼ਨੀ ਜੈਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਮਨਗੰਜ ਨਗਰ ਪ੍ਰੀਸ਼ਦ ਦੀ ਪ੍ਰਧਾਨ ਸਾਰੀਕਾ ਖਟੀਕ (40), ਜੋ ਹੱਟਾ ਤੋਂ ਵਿਧਾਇਕ ਉਮਾ ਖਟੀਕ ਦੀ ਧੀ ਹੈ, ਨੂੰ ਵੀਰਵਾਰ ਨੂੰ ਕਾਬੂ ਕੀਤਾ ਗਿਆ ਸੀ।