ਦੁਰਗਾਪੁਰ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਉਸ ਸਮੇਂ ਮਾਮੂਲੀ ਜ਼ਖ਼ਮੀ ਹੋ ਗਈ ਜਦੋਂ ਉਹ ਦੁਰਗਾਪੁਰ ’ਚ ਹੈਲੀਕਾਪਟਰ ’ਚ ਚੜ੍ਹਨ ਤੋਂ ਬਾਅਦ ਆਪਣੀ ਸੀਟ ’ਤੇ ਬੈਠਣ ਸਮੇਂ ਤਿਲਕ ਕੇ ਡਿੱਗ ਗਈ। ਸੁਰੱਖਿਆ ਕਰਮੀਆਂ ਨੇ ਮੁੱਖ ਮੰਤਰੀ ਦੀ ਮਦਦ ਕੀਤੀ। ਇਸ ਘਟਨਾ ਦੀਆਂ ਪ੍ਰਾਪਤ ਤਸਵੀਰਾਂ ’ਚ ਉਹ ਹੈਲੀਕਾਪਟਰ ਦੀਆਂ ਪੌੜੀਆਂ ਚੜ੍ਹਦੇ ਅਤੇ ਹੈਲੀਕਾਪਟਰ ਅੰਦਰ ਤਿਲਕਦੇ ਹੋਏ ਦਿਖਾਈ ਦੇ ਰਹੇ ਹਨ। ਮੁੱਢਲੀ ਸਹਾਇਤਾ ਤੋਂ ਮਮਤਾ ਬੈਨਰਜੀ ਆਸਨਸੋਲ ਦੀ ਆਪਣੀ ਨਿਰਧਾਰਤ ਯਾਤਰਾ ਲਈ ਰਵਾਨਾ ਹੋਏ। -ਏਐੱਨਆਈ