ਲੰਡਨ: ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਜਿਸ ਨੂੰ ਯੂਕੇ ਵੱਲੋਂ ਭਾਰਤ ਹਵਾਲੇ ਕੀਤਾ ਜਾਣਾ ਹੈ, ਨੇ ਹਵਾਲਗੀ ਨੂੰ ਰੋਕਣ ਤੇ ਯੂਕੇ ਵਿਚ ਟਿਕੇ ਰਹਿਣ ਲਈ ਹਾਈ ਕੋਰਟ ਵਿਚ ਹੁਣ ‘ਹੋਰ ਰਾਹ’ ਵਰਤਿਆ ਹੈ। ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਮਾਲਿਆ ਨੇ ਯੂਕੇ ਵਿਚ ਸ਼ਰਨ ਮੰਗ ਲਈ ਹੈ। ਗ੍ਰਹਿ ਵਿਭਾਗ ਨੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਹੈ ਤੇ ਐਨਾ ਹੀ ਕਿਹਾ ਹੈ ਕਿ ਵਿਜੈ ਮਾਲਿਆ ਦੀ ਹਵਾਲਗੀ ਤੋਂ ਪਹਿਲਾਂ ਕੋਈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। 65 ਸਾਲਾ ਕਾਰੋਬਾਰੀ ਨੇ ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਮੰਗੀ ਹਵਾਲਗੀ ਖ਼ਿਲਾਫ਼ ਇੱਥੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਉਨ੍ਹਾਂ ਦੀ ਬੇਨਤੀ ਠੁਕਰਾ ਦਿੱਤੀ ਗਈ ਸੀ। ਮਾਲਿਆ ਯੂਕੇ ਵਿਚ ਜ਼ਮਾਨਤ ’ਤੇ ਸਨ ਪਰ ਬਾਅਦ ਵਿਚ ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ’ਤੇ ਸਹੀ ਪਾ ਦਿੱਤੀ ਸੀ। -ਪੀਟੀਆਈ