ਨਵੀਂ ਦਿੱਲੀ, 29 ਸਤੰਬਰ
ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਵੱਲੋਂ ਪਾਰਟੀ ਲੀਡਰਸ਼ਿਪ ’ਤੇ ਕੀਤੇ ਗਏ ਤਿੱਖੇ ਹਮਲੇ ਮਗਰੋਂ ਜਨਰਲ ਸਕੱਤਰ ਅਜੈ ਮਾਕਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਇਹ ਸੋਨੀਆ ਗਾਂਧੀ ਹੀ ਸੀ ਜਿਸ ਨੇ ਸਿੱਬਲ ਨੂੰ ਕੇਂਦਰੀ ਮੰਤਰੀ ਬਣਾਇਆ ਸੀ। ਮਾਕਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਪਾਰਟੀ ’ਚ ਹਰ ਕਿਸੇ ਨੂੰ ਸੁਣ ਰਹੀ ਹੈ ਅਤੇ ਸਲਾਹ ਦਿੱਤੀ ਕਿ ਉਹ ਉਸ ਜਥੇਬੰਦੀ ਦਾ ਅਪਮਾਨ ਨਾ ਕਰਨ, ਜਿਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਉੱਧਰ, ਪਾਰਟੀ ਵਰਕਰਾਂ ਨੇ ਇੱਥੇ ਸਿੱਬਲ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਹੱਥਾਂ ’ਚ ‘ਗੈੱਟ ਵੈੱਲ ਸੂਨ’ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਹ ਨਾਅਰੇਬਾਜ਼ੀ ਕਰ ਰਹੇ ਸਨ। ਵਰਕਰਾਂ ਨੇ ਕਿਹਾ ਕਿ ਸਿੱਬਲ ਦੇ ਬਿਆਨਾਂ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ। -ਪੀਟੀਆਈ/ਆਈਏਐਨਐਸ