ਨਾਗਪੁਰ, 23 ਮਈ
ਨਾਗਪੁਰ ਦੇ ਕਾਲਾਮਨਾ ਇਲਾਕੇ ਵਿੱਚ ਇੱਕ ਜੋੜੇ ਨੇ ਮਕਾਨ ਮਾਲਕ ਵੱਲੋਂ ਪਾਣੀ ਦੀ ਬਿੱਲ ਵੱਧ ਵਸੂਲੇ ਜਾਣ ਮਗਰੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਰਾਣੇ ਵਾਹਨਾਂ ਦਾ ਡੀਲਰ ਮਨੋਜ ਵਾਸੂਦੇਓ ਲੋਧੀ (45) ਅਤੇ ਉਸ ਦੀ ਪਤਨੀ ਮਮਤਾ (40) ਵਾਸੀ ਗੌਰੀ ਨਗਰ ਐਤਵਾਰ ਨੂੰ ਆਪਣੇ ਕਮਰੇ ਲਟਕਦੇ ਹੋਏ ਮਿਲੇ ਅਤੇ ਮੌਕੇ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਮਕਾਨ ਮਾਲਕ ਇਸ਼ਫਾਕ ਸ਼ੇਖ ਵੱਲੋਂ ਉਨ੍ਹਾਂ ਤੋਂ ਪਾਣੀ ਦੀ ਖਪਤ ਲਈ ਵੱਧ ਪੈਸੇ ਵਸੂਲੇ ਗਏ ਸਨ। ਕਾਲਾਮਨਾ ਥਾਣੇ ਅਧਿਕਾਰੀ ਨੇ ਕਿਹਾ, ‘‘ਨੋਟ ਵਿੱਚ ਜ਼ਿਕਰ ਹੈ ਕਿ ਉਨ੍ਹਾਂ ਦੀਆਂ ਦੇਹਾਂ ਸਰਕਾਰ ਮੈਡੀਕਲ ਕਾਲਜ ਨੂੰ ਦਿੱਤੀਆਂ ਜਾਣ। ਅਸੀਂ ਐਕਸੀਡੈਂਟਲ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਸੁਸਾਈਡ ਨੋਟ ਦੀ ਜਾਂਚ ਜਾਰੀ ਹੈ।’’