ਮੁੰਬਈ, 31 ਅਕਤੂਬਰ
ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਹ ਹਾਦਸਾ ਸੰਘੋਲਾ ਮੀਰਾ ਰੋਡ ਨੇੜੇ ਸ਼ਾਮ 6.45 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ 32 ਸ਼ਰਧਾਲੂਆਂ (ਵਾਰਕਾਰੀਆਂ ਜਾਂ ਭਗਵਾਨ ਵਿੱਠਲ ਦੇ ਸ਼ਰਧਾਲੂ) ਦਾ ਇੱਕ ਜਥਾ ਕੋਹਲਾਪੁਰ ਜ਼ਿਲ੍ਹੇ ਵਿੱਚ ਜਠਾਰਵਾੜੀ ਤੋਂ ਪੰਢਰਪੁਰ ਦੇ ਮੰਦਰ ਲਈ ਕਈ ਦਿਨ ਦੀ ਧਾਰਮਿਕ ਯਾਤਰਾ (ਡਿੰਡੀ) ’ਤੇ ਜਾ ਰਿਹਾ ਸੀ। –ਪੀਟੀਆਈ