ਭੁਪਾਲ, 29 ਦਸੰਬਰ
ਮੱਧ ਪ੍ਰਦੇਸ਼ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਕਥਿਤ ‘ਲਵ ਜੇਹਾਦ’ ਖ਼ਿਲਾਫ਼ ‘ਮੱਧ ਪ੍ਰਦੇਸ਼ ਧਾਰਮਿਕ ਆਜ਼ਾਦੀ ਆਰਡੀਨੈਂਸ -2020’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਆਰਡੀਨੈਂਸ ਦੇ ਜ਼ਰੀਏ ਵਿਆਹ ਅਤੇ ਕਿਸੇ ਹੋਰ ਧੋਖੇ ਨਾਲ ਧਰਮ ਬਦਲਣ ਦੇ ਮਾਮਲੇ ਵਿੱਚ ਵੱਧ ਤੋਂ ਵੱਧ 10 ਸਾਲ ਕੈਦ ਦੀ ਵਿਵਸਥਾ ਕੀਤੀ ਗਈ ਹੈ। ਹੁਣ ਇਸ ਨੂੰ ਰਾਜਪਾਲ ਆਨੰਦੀਬੇਨ ਪਟੇਲ ਕੋਲ ਭੇਜਿਆ ਜਾਵੇਗਾ ਤੇ ਉਨ੍ਹਾਂ ਦੇ ਦਸਤਖਤ ਹੋਣ ਬਾਅਦ ਇਹ ਕਾਨੂੰਨ ਬਣ ਜਾਵੇਗਾ।