ਨਵੀਂ ਦਿੱਲੀ, 25 ਸਤੰਬਰ
ਬੰਗਾਲ ਦੀ ਖਾੜੀ ’ਚ ਘੱਟ ਦਬਾਅ ਦਾ ਖੇਤਰ ਸ਼ਨਿਚਰਵਾਰ ਨੂੰ ਚਕਰਵਾਤੀ ਤੂਫਾਨ ‘ਗੁਲਾਬ’ ਵਿੱਚ ਤਬਦੀਲ ਹੋ ਗਿਆ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਿੰਦਦਿਆਂ ਕਿਹਾ ਕਿ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉਸ ਨਾਲ ਲਗਦੇ ਦੱਖਣੀ ਉੜੀਸਾ ਦੇ ਤੱਟਵਰਤੀ ਇਲਾਕਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਚਕਰਵਾਤੀ ਤੂਫਾਨ ਦੇ ਪੱਛਮ ਵੱਲ ਵਧਣ ਅਤੇ ਐਤਵਾਰ ਸ਼ਾਮ ਨੂੰ ਉੱਤਰੀ ਆਂਧਰਾ ਪ੍ਰਦੇਸ਼ ਦੇ ਕਲਿੰਗਪੱਤਣ ਅਤੇ ਦੱਖਣੀ ਉੜੀਸਾ ਦੇ ਗੋਪਾਲਪੁਰ ਤਟ ਵਿਚਾਲਿਓਂ ਲੰਘਣ ਦੀ ਸੰਭਾਵਨਾ ਹੈ।-ਏਜੰਸੀ