ਨਵੀਂ ਦਿੱਲੀ, 3 ਅਗਸਤ
ਚੀਫ ਜਸਟਿਸ ਐੱਨ ਵੀ ਰਾਮੰਨਾ ਦੇ ਦਫ਼ਤਰ ਨੂੰ ਅੱਜ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਤੋਂ ਪੱਤਰ ਪ੍ਰਾਪਤ ਹੋਇਆ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਉਤਰਾਧਿਕਾਰੀ ਸਬੰਧੀ ਸਿਫਾਰਿਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ। ਚੀਫ ਜਸਟਿਸ ਰਾਮੰਨਾ ਦਾ ਕਾਰਜਕਾਲ 26 ਅਗਸਤ ਤੱਕ ਹੈ। ਰਿਵਾਇਤ ਮੁਤਾਬਕ, ਚੀਫ ਜਸਟਿਸ ਵੱਲੋਂ ਸਭ ਤੋਂ ਸੀਨੀਅਰ ਜੱਜ ਦੀ ਆਪਣੇ ਉਤਰਾਧਿਕਾਰੀ ਵਜੋਂ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਰਾਮੰਨਾ ਤੋਂ ਬਾਅਦ ਜਸਟਿਸ ਉਦੈ ਉਮੇਸ਼ ਲਲਿਤ ਸਭ ਤੋਂ ਸੀਨੀਅਰ ਹਨ। ਜੇਕਰ ਜਸਟਿਸ ਲਲਿਤ ਨੂੰ ਚੀਫ ਜਸਟਿਸ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਕਾਰਜਕਾਲ ਤਿੰਨ ਮਹੀਨਿਆਂ ਤੋਂ ਘੱਟ ਦਾ ਹੋਵੇਗਾ ਅਤੇ ਉਹ ਅੱਠ ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। -ਪੀਟੀਆਈ