ਹੈਦਰਾਬਾਦ, 26 ਜੁਲਾਈ
ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿੱਚ ਪੁਲੀਸ ਨੇ ਇਕ ਇਮਾਰਤ ਵਿਚੋਂ ਡੈਟੋਨੇਟਰ ਤੇ ਜਿਲੇਟਿਨ ਦੀਆਂ ਛੜੀਆਂ ਸਮੇਤ ਭਾਰੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੇਡੇਮੁਲ ਸਥਿਤ ਇਮਾਰਤ ਵਿੱਚੋਂ ਪੁਲੀਸ ਨੂੰ ਲਗਪਗ ਤਿੰਨ ਹਜ਼ਾਰ ਡੈਟੋਨੇਟਰ, ਜਿਲੇਟਿਨ ਦੀਆਂ 1160 ਛੜੀਆਂ ਤੇ 800 ਮੀਟਰ ਬਿਜਲੀ ਦੀ ਤਾਰ ਬਰਾਮਦ ਹੋਈ ਹੈ। -ਏਜੰਸੀ