ਠਾਣੇ, 18 ਮਈ
ਪੁਲੀਸ ਨੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਕਸਬੇ ਦੇ ਕਾਰੀਵਲੀ ਇਲਾਕੇ ਵਿੱਚ 12,000 ਜਿਲੇਟਨ ਛੜਾਂ ਦੇ 63 ਡੱਬੇ ਅਤੇ 3,008 ਡੈਟੋਨੇਟਰਾਂ ਦੇ ਚਾਰ ਡੱਬੇ ਬਰਾਮਦ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਦੇ ਆਧਾਰ ’ਤੇ ਠਾਣੇ ਪੁਲੀਸ ਦੀ ਅਪਰਾਧ ਸ਼ਾਖਾ ਨੇ ਉਸਾਰੀ ਸਬੰਧੀ ਸਮੱਗਰੀ ਰੱਖਣ ਵਾਲੀ ਅਤੇ ਖਾਣਾਂ ਦੇ ਪ੍ਰਾਜੈਕਟ ਲੈਣ ਵਾਲੀ ਇੱਕ ਫਰਮ ’ਚ ਛਾਪਾ ਮਾਰਿਆ। ਸੀਨੀਅਰ ਇੰਸਪੈਕਟਰ ਕ੍ਰਿਸ਼ਨਾ ਕੋਕਨੀ ਨੇ ਦੱਸਿਆ ਕਿ ਇਨ੍ਹਾਂ ਜਿਲੇਟਿਨ ਛੜਾਂ ਤੇ ਡੈਟੋਨੇਟਰਾਂ ਦੀ ਕੀਮਤ 2,42,600 ਰੁਪਏ ਬਣਦੀ ਹੈ। ਪੁਲੀਸ ਨੇ ਫਰਮ ਦੇ ਮਾਲਕ ਗੁਰੂਨਾਥ ਕਾਸ਼ੀਨਾਥ ਮਹਾਤਰੇ ਨੂੰ ਬਿਨਾਂ ਆਗਿਆ ਤੋਂ ਇਹ ਧਮਾਕਾਖੇਜ਼ ਸਮੱਗਰੀ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ