ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 14 ਜੁਲਾਈ
ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਵੀਰਵਾਰ ਸ਼ਾਮ ਨੂੰ ਢਿੱਗਾਂ ਡਿੱਗਣ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਗਈ ਹੈ। ਵੇਰਵਿਆਂ ਅਨੁਸਾਰ ਮੰਡੀ ਤੋਂ 7 ਕਿਲੋਮੀਟਰ ਦੂਰ ਸੜਕ ’ਤੇ ਢਿੱਗਾਂ ਡਿੱਗੀਆਂ ਹਨ। ਪੁਲੀਸ ਅਨੁਸਾਰ ਇਸ ਘਟਨਾ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ ਅਤੇ ਮੰਡੀ ਤੋਂ ਕੁੱਲੂ ਅਤੇ ਕੁੱਲੂ ਤੋਂ ਮੰਡੀ ਆ ਰਹੇ ਵਾਹਨ ਰਸਤੇ ਵਿੱਚ ਫਸ ਗਏ ਹਨ।