
ਲੇਹ, 18 ਅਕਤੂਬਰ
ਇੱਥੇ ਅੱਜ ਇਕ ਵਾਹਨ ਸੜਕ ਤੋਂ ਤਿਲਕ ਕੇ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਚਾਰ ਸੈਲਾਨੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਫਿਰੋਜ਼, ਰਿਆਜ਼ ਅਹਿਮਦ ਅਤੇ ਆਜ਼ਮ ਖਾਨ ਸਾਰੇ ਦਿੱਲੀ ਵਾਸੀ ਅਤੇ ਜ਼ੀਸ਼ਾਨ ਅਹਿਮਦ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਲੇਹ ਦੇ ਐਸਪੀ ਪੀਡੀ ਨਿਤਿਆ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਖਰਦੁੰਗਲਾ ਟੌਪ ’ਤੇ ਇਹ ਹਾਦਸਾ ਵਾਪਰਿਆ। -ਏਜੰਸੀ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ