ਵਾਰਾਨਸੀ (ਉੱਤਰ ਪ੍ਰਦੇਸ਼), 11 ਅਕਤੂਬਰ
ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵਜ਼ੂਖਾਨਾ ’ਚ ਮਿਲੇ ਕਥਿਤ ਸ਼ਿਵਲਿੰਗ ਦੀ ਵੀਡੀਓਗ੍ਰਾਫੀ-ਸਰਵੇਖਣ ਦੌਰਾਨ ਕਾਰਬਨ ਡੇਟਿੰਗ ਅਤੇ ਵਿਗਿਆਨਕ ਜਾਂਚ ਦੀ ਮੰਗ ਨਾਲ ਸਬੰਧਤ ਮਾਮਲੇ ‘ਤੇ ਫ਼ੈਸਲਾ 14 ਅਕਤੂਬਰ ਤੱਕ ਰਾਖਵਾਂ ਰੱਖ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵਕੀਲ ਮਹਿੰਦਰ ਪ੍ਰਤਾਪ ਪਾਂਡੇ ਨੇ ਦੱਸਿਆ ਕਿ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਅਤੇ ਵਿਗਿਆਨਕ ਜਾਂਚ ਦੇ ਮਾਮਲੇ ਵਿੱਚ ਬਹਿਸ ਪੂਰੀ ਹੋ ਗਈ ਹੈ। ਅਦਾਲਤ ਇਸ ‘ਤੇ ਸੁਣਵਾਈ ਦੀ ਅਗਲੀ ਤਰੀਕ 14 ਅਕਤੂਬਰ ਨੂੰ ਆਪਣਾ ਹੁਕਮ ਸੁਣਾਏਗੀ।