ਰਮੇਸ਼ ਭਾਰਦਵਾਜ
ਲਹਿਰਾਗਾਗਾ,6 ਨਵੰਬਰ
ਇਥੇ 401ਵੇਂ ਦਿਨ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ’ਚ ਰਿਲਾਇੰਸ ਪੈਟਰੋਲ ਪੰਪ ’ਤੇ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਜਾਰੀ ਰਿਹਾ। ਅੱਜ ਦੇ ਧਰਨੇ ਦੀ ਸਟੇਜ ਕਿਸਾਨ ਔਰਤਾਂ ਅਤੇ ਬੱਚਿਆਂ ਨੇ ਸੰਭਾਲੀ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਉੱਤੇ ਦੇਸ਼ ਦੇ ਕਿਸਾਨਾਂ ਨੂੰ ਬੈੱਠਿਆਂ ਇਕ ਸਾਲ ਹੋਣ ਜਾ ਰਿਹਾ ਹੈ। ਕਿਸਾਨ ਸਰਕਾਰ ਦੇ ਸੰਘਰਸ਼ ਖਦੇੜੁ ਸੈਂਕੜੇ ਹੱਥ ਕੰਡਿਆਂ ਨੂੰ ਫੇਲ ਕਰਕੇ ਹਰ ਇਕ ਵਰਗ ਦੀ ਰੋਟੀ ਨੂੰ ਬਚਾਉਣ ਲਈ ਕੇਂਦਰ ਨਾਲ ਮੱਥਾ ਲਾਈ ਬੈਠਾ ਹੈ। ਸੰਘਰਸ਼ ਦੇ ਭਾਜਪਾ ਨੂੰ ਰਿਜਲਟ ਦਿਖਣ ਲੱਗੇ ਹਨ। ਉਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਝੋਨੇ ਦੇ ਸੀਜ਼ਨ ਤੋਂ ਬਾਅਦ ਮੋਰਚਿਆਂ ਵਿੱਚ ਗਿਣਤੀ ਹੋਰ ਵਧਾਉਣ ਦਾ ਸੱਦਾ ਦਿੱਤਾ।