ਸ਼ਿਮਲਾ, 12 ਅਗਸਤ
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿਚ ਅੱਜ ਸਵੇਰੇ ਮਲਬੇ ਵਿਚੋਂ 4 ਹੋਰ ਲਾਸ਼ਾਂ ਦੇ ਮਿਲਣ ਤੋਂ ਬਾਅਦ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ। ਰਾਜ ਦੇ ਆਫ਼ਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਕੁੱਝ ਵਾਹਨਾਂ ਦੇ ਨਾਲ ਮਲਬੇ ਵਿੱਚ ਹਿਮਾਚਲ ਰੋਡਵੇਜ਼ ਦੀ ਬੱਸ ਵੀ ਦਬੀ ਹੋਈ ਹੈ। ਇਹ ਤਿੰਨ ਲਾਸ਼ਾਂ ਬੱਸ ਵਿਚੋਂ ਹੀ ਮਿਲੀਆਂ ਹਨ। ਬੱਸ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ, ਜਦ ਕਿ ਬੋਲੇਰੋ ਵੀ ਮਲਬੇ ਹੇਠ ਹੈ।