ਕੋਟਾਯਮ (ਕੇਰਲਾ): ਇਥੋਂ ਦੀ ਅਦਾਲਤ ਨੇ ਈਸਾਈ ਸਾਧਵੀ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਘਿਰੇ ਜਲੰਧਰ ਡਾਇਓਸਿਸ ਦੇ ਸਾਬਕਾ ਪਾਦਰੀ ਫਰੈਂਕੋ ਮੁਲੱਕਲ ਖਿਲਾਫ਼ ਅੱਜ ਦੋਸ਼ ਆਇਦ ਕਰ ਦਿੱਤੇ ਹਨ। ਵਧੀਕ ਸੈਸ਼ਨ ਅਦਾਲਤ ਦੇ ਜੱਜ ਨੇ ਮੁਲੱਕਲ ’ਤੇ ਵੱਖ ਵੱਖ ਧਾਰਾਵਾਂ ਤਹਿਤ ਆਇਦ ਕੀਤੇ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ। ਅਦਾਲਤ ’ਚ ਹਾਜ਼ਰ ਮੁਲੱਕਲ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ। ਕੇਸ ’ਤੇ ਅੱਗੇ ਸੁਣਵਾਈ 16 ਸਤੰਬਰ ਨੂੰ ਹੋਵੇਗੀ ਜਦੋਂ ਪੀੜਤਾ ਦੇ ਬਿਆਨ ਦਰਜ ਕੀਤੇ ਜਾਣਗੇ।
-ਪੀਟੀਆਈ