ਨਵੀਂ ਦਿੱਲੀ, 2 ਨਵੰਬਰ
ਸੀਨੀਅਰ ਅਮਰੀਕੀ ਅਧਿਕਾਰੀ ਨੇ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਦਰਮਿਆਨ ਪਿਛਲੇ 29 ਮਹੀਨਿਆਂ ਤੋਂ ਜਾਰੀ ਟਕਰਾਅ ਦੇ ਪਿਛੋਕੜ ਵਿੱਚ ਅੱਜ ਕਿਹਾ ਕਿ ਉਨ੍ਹਾਂ ਭਾਰਤ ਦੀ ਉੱਤਰੀ ਸਰਹੱਦ ’ਤੇ ਚੀਨੀ ਸਰਗਰਮੀਆਂ ’ਤੇ ‘ਬਾਜ਼ ਅੱਖ’ ਰੱਖੀ ਹੋਈ ਹੈ ਕਿਉਂਕਿ ਉਹ ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਲਾਂਭੇ ਨਹੀਂ ਕਰ ਸਕਦਾ। ਅਮਰੀਕਾ ਦੇ ਰੱਖਿਆ ਅਟੈਚੀ ਰੀਅਰ ਐਡਮਿਰਲ ਮਿਸ਼ੇਲ ਐੱਲ.ਬੇਕਰ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿਚਲੀਆਂ ਚੀਨ ਦੀਆਂ ਕਾਰਵਾਈਆਂ ਤੋਂ ‘ਖ਼ਬਰਦਾਰ’ ਰਹਿਣਾ ਅਹਿਮ ਹੈ। ਉਨ੍ਰਾਂ ਕਿਹਾ ਕਿ ਭਾਰਤ-ਅਮਰੀਕਾ ਰੱਖਿਆ ਸਬੰਧ ਦੁਵੱਲੇ ਰਿਸ਼ਤਿਆਂ ਦੀ ਨੀਂਹ ਹੈ। ਉਨ੍ਹਾਂ ਕਿਹਾ, ‘‘ਯਕੀਨੀ ਤੌਰ ’ਤੇ ਇਹ ਸਾਡੇ ਲਈ ਅਹਿਮ ਖੇਤਰ ਹੈ। ਅਸੀਂ ਚੁਕੰਨੇ ਰਹਾਂਗੇ।’ ਬੈਕਰ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ