ਨਵੀਂ ਦਿੱਲੀ, 20 ਅਪਰੈਲ
ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਪੱਛਮੀ ਬੰਗਾਲ ਵਿਚ ਚੋਣ ਰੈਲੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਜਿੰਨਾ ਜੋਸ਼ ਤੇ ਜਨੂੰਨ ਉਹ ਚੋਣ ਰੈਲੀਆਂ ਵਿਚ ਦਿਖਾ ਰਹੇ ਹਨ ਓਨਾ ਜੋਸ਼ ਉਹ ਕਰੋਨਾ ਖਿਲਾਫ ਯੁੱਧ ਜਿੱਤਣ ਵਿਚ ਕਿਉਂ ਨਹੀਂ ਦਿਖਾ ਰਹੇ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਟੀਕਾਕਰਨ ਦੀ ਨੀਤੀ ਵਿਚ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ।-ਪੀਟੀਆਈ