ਮੁੰਬਈ: ਮੁੰਬਈ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ਵਿਚ ਅਭਿਨੇਤਰੀ ਕੰਗਨਾ ਰਣੌਤ ਨੂੰ ਸੁਣਵਾਈ ਲਈ ਨਿੱਜੀ ਪੇਸ਼ੀ ਤੋਂ ਪੱਕੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੰਗਨਾ ਵਿਰੁੱਧ ਇਹ ਕੇਸ ਉੱਘੇ ਗੀਤਕਾਰ ਜਾਵੇਦ ਅਖ਼ਤਰ ਨੇ ਕੀਤਾ ਸੀ। ਅਦਾਲਤ ਨੇ ਨਾਲ ਹੀ ਕਿਹਾ ਕਿ ਮੁਲਜ਼ਮ (ਰਣੌਤ) ਨੂੰ ਖ਼ਾਸ ਮੌਕਿਆਂ ਉਤੇ ਜਦ ਲੋੜ ਪਏਗੀ ਤਾਂ ਛੋਟ ਦਿੱਤੀ ਜਾਵੇਗੀ। -ਪੀਟੀਆਈ