ਤਿਰੂਵਨੰਤਪੁਰਮ, 12 ਮਈ
ਕਾਂਗਰਸ ਨੇ ਅੱਜ ਆਪਣੇ ਬਾਗੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕੇ.ਵੀ. ਥੌਮਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਕੇ ਪਾਰਟੀ ’ਚੋਂ ਕੱਢ ਦਿੱਤਾ ਹੈ। ਇਹ ਜਾਣਕਾਰੀ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਸੁਧਾਕਰਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਥੌਮਸ ਨੂੰ ਪਾਰਟੀ ’ਚੋਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਮਸ਼ਵਰੇ ਨਾਲ ਕੱਢਿਆ ਗਿਆ ਹੈ। ਪਾਰਟੀ ਦੇ ਸੂਤਰਾਂ ਅਨੁਸਾਰ ਸੁਧਾਕਰਨ ਨੇ ਇਹ ਐਲਾਨ ਰਾਜਸਥਾਨ ਦੇ ਉਦੈਪੁਰ ਵਿੱਚ ਕੀਤਾ ਜਿੱਥੇ ਕਿ ਕਾਂਗਰਸ ਦਾ ਤਿੰਨ ਦਿਨਾ ‘ਚਿੰਤਨ ਕੈਂਪ’ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। -ਪੀਟੀਆਈ