ਨਵੀਂ ਦਿੱਲੀ, 16 ਜਨਵਰੀ
ਭਾਰਤ ਤੇ ਰੂਸ ਦੀਆਂ ਜਲ ਸੈਨਾਵਾਂ ਨੇ ਅਰਬ ਸਾਗਰ ਵਿੱਚ ਸਾਂਝਾ ਅਭਿਆਸ (ਐਕਸਰਸਾਈਜ਼) ਮੁਕੰਮਲ ਕੀਤਾ। ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਦੀ ਜਲ ਸੈਨਾ ਵੱਲੋਂ ਆਪਣੇ ਮੁਲਕ ਵਿੱਚ ਡਿਜ਼ਾਈਨ ਤੇ ਤਿਆਰ ਕੀਤੇ ਗਏ ਮਿਜ਼ਾਈਲਾਂ ਤਬਾਹ ਕਰ ਦੇਣ ਵਾਲੇ ਆਈਐੱਨਐੱਸ ਕੋਚੀ ਨੇ ਰੂਸ ਦੀ ਜਲ ਸੈਨਾ ਦੇ ਐਡਮਿਰਲ ਟ੍ਰਬਿਿਊਟਜ਼ ਨਾਲ ਅਭਿਆਸ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਅਭਿਆਸ ਦੌਰਾਨ ਦੋਵਾਂ ਜਲ ਸੈਨਾਵਾਂ ਦੀ ਇੱਕਜੁਟਤਾ ਅਤੇ ਅਤੇ ਆਪਸੀ ਨਿਰਭਰਤਾ ਤੇ ਤਕਨੀਕੀ ਜੰਗੀ ਅਭਿਆਸ, ਇੱਕ-ਦੂਜੇ ਦੇ ਬੇੜੇ ਤੋਂ ਹੈਲੀਕਾਪਟਰਾਂ ’ਤੇ ਅਭਿਆਸ ਕਰ ਸਕਣ ਦੀ ਯੋਗਤਾ ਅਤੇ ਸਮੁੰਦਰੀ ਬੇੜੇ ਸਬੰਧੀ ਨਿਪੁੰਨਤਾ ਵੇਖਣ ਨੂੰ ਮਿਲੀ। ਪਾਸਿੰਗ ਅਭਿਆਸ ਇਹ ਯਕੀਨੀ ਬਣਾਉਣ ਲਈ ਕੀਤਾ ਜਾਂਦਾ ਹੈ ਕਿ ਇਸ ਵਿੱਚ ਹਿੱਸਾ ਲੈ ਰਹੀਆਂ ਦੋਵੇਂ ਜਲ ਸੈਨਾਵਾਂ ਸੰਕਟ ਜਾਂ ਜੰਗ ਦੇ ਸਮੇਂ ’ਚ ਆਸਾਨੀ ਨਾਲ ਆਪਸ ’ਚ ਸਹਿਯੋਗ ਤੇ ਸੰਚਾਰ ਕਰਨ ਦੇ ਯੋਗ ਹਨ। -ਪੀਟੀਆਈ