ਜੰਮੂ: ਇਥੇ ਸੜਕ ਕਿਨਾਰੇ ਪਏ ਅੱਗ ਬੁਝਾਊ ਯੰਤਰ ਨੂੰ ਫੌਜ ਦੇ ਮਾਹਿਰਾਂ ਨੇ ਨਸ਼ਟ ਕਰ ਦਿੱਤਾ ਕਿਉਂਕਿ ਸ਼ੱਕ ਕੀਤਾ ਜਾ ਰਿਹਾ ਸੀ ਕਿ ਇਸ ਵਿੱਚ ਧਮਾਕਾਖੇਜ਼ ਸਮੱਗਰੀ ਵੀ ਹੋ ਸਕਦੀ ਹੈ। ਅਖਨੂਰ ਖੇਤਰ ਦੇ ਮਾਲਪੁਰ ਵਾਸੀਆਂ ਨੇ ਸਵੇਰੇ 4.30 ਵਜੇ ਇਕ ਸ਼ੱਕੀ ਵਸਤੂ ਦੇਖੀ ਅਤੇ ਨੇੜਲੇ ਫੌਜੀ ਯੂਨਿਟ ਅਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਮਗਰੋਂ ਫੌਜ ਤੇ ਪੁਲੀਸ ਦੇ ਅਧਿਕਾਰੀ ਫੌਰੀ ਤੌਰ ’ਤੇ ਮੌਕੇ ’ਤੇ ਪਹੁੰਚੇ ਤੇ ਸਿੰਲਡਰ ਨੂੰ ਨਸ਼ਟ ਕਰ ਦਿੱਤਾ। -ਪੀਟੀਆਈ