ਨਵੀਂ ਦਿੱਲੀ, 13 ਅਗਸਤ
ਸਰਕਾਰ ਨੇ ਅੱਜ ਜੰਮੂ-ਕਸ਼ਮੀਰ ਕੇਡਰ ਦੇ 2010 ਬੈਚ ਦੇ ਆਈਏਐੱਸ ਟੌਪਰ ਸ਼ਾਹ ਫ਼ੈਸਲ ਨੂੰ ਬਹਾਲ ਕਰਨ ਅਤੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵਿੱਚ ਡਿਪਟੀ ਸਕੱਤਰ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਮਲੇ ਅਤੇ ਸਿਖਲਾਈ ਵਿਭਾਗ ਨੇ ਫ਼ੈਸਲ ਨੂੰ ਬਹਾਲ ਕੀਤਾ। ਉਸ ਨੇ ਜਨਵਰੀ 2019 ਵਿੱਚ ਆਪਣਾ ਅਸਤੀਫਾ ਦੇ ਕੇ ਜੰਮੂ ਅਤੇ ਕਸ਼ਮੀਰ ਪੀਪਲਜ਼ ਮੂਵਮੈਂਟ ਪਾਰਟੀ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਦੇ ਮੱਦੇਨਜ਼ਰ ਫੈਸਲ ਨੂੰ ਕਈ ਹੋਰ ਜੰਮੂ-ਕਸ਼ਮੀਰ ਦੇ ਰਾਜਨੀਤਿਕ ਨੇਤਾਵਾਂ ਦੇ ਨਾਲ ਜਨਤਕ ਸੁਰੱਖਿਆ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਰਿਹਾਅ ਹੋਣ ਤੋਂ ਬਾਅਦ ਫੈਸਲ ਨੇ ਰਾਜਨੀਤੀ ਛੱਡ ਦਿੱਤੀ ਅਤੇ ਸੰਕੇਤ ਦਿੱਤਾ ਕਿ ਉਹ ਸਰਕਾਰੀ ਨੌਕਰੀ ਵਿੱਚ ਦੁਬਾਰਾ ਕਰਨਾ ਚਾਹੁੰਦਾ ਹੈ।