ਨਵੀਂ ਦਿੱਲੀ: ਰੇਲਵੇ ਮੰਤਰੀ ਪਿਯੂਸ਼ ਗੋਇਲ ਵਲੋਂ ਅੱਜ ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਈ-ਟਿਕਟਿੰਗ ਵੈੱਬਸਾਈਟ ਦਾ ਨਵਾਂ ਵਰਸ਼ਨ ਲਾਂਚ ਕੀਤਾ ਗਿਆ। ਰੇਲਵੇ ਵਲੋਂ ਇਹ ਵੈੱਬਸਾਈਟ ਲਾਂਚ ਕਰਕੇ ਆਪਣੇ ਯਾਤਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘‘ ਰੇਲਵੇ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਅਪਗ੍ਰੇਡ ਕੀਤੇ ਈ-ਟਿਕਟਿੰਗ ਪਲੇਟਫਾਰਮ ਨਾਲ ਯਾਤਰੀਆਂ ਲਈ ਬੁਕਿੰਗ ਸੌਖਾਲੀ ਹੋਵੇਗੀ।’’
-ਪੀਟੀਆਈ