ਨਵੀਂ ਦਿੱਲੀ, 31 ਅਗਸਤ
ਭਾਰਤੀ ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ ਕੌਮਾਂਤਰੀ ਮੁਸਾਫ਼ਰ ਉਡਾਣਾਂ ’ਤੇ ਲੱਗੀ ਪਾਬੰਦੀ 30 ਸਤੰਬਰ ਤਕ ਵਧਾ ਦਿੱਤੀ ਹੈ। ਡੀਜੀਸੀਏ ਨੇ ਇਕ ਸਰਕੁਲਰ ’ਚ ਸਾਫ਼ ਕਰ ਦਿੱਤਾ ਕਿ ਸਮਰੱਥ ਅਥਾਰਿਟੀ ਵੱਲੋਂ ਚੋਣਵੇਂ ਰੂਟਾਂ ’ਤੇ ਕੇਸ ਦਰ ਕੇਸ ਆਧਾਰ ’ਤੇ ਮਿਥੇਂ ਮੁਤਾਬਕ ਕੌਮਾਂਤਰੀ ਉਡਾਣਾਂ ਜਾਰੀ ਰਹਿਣਗੀਆਂ। ਭਾਰਤ ਵਿੱਚ ਕੌਮਾਂਤਰੀ ਮੁਸਾਫ਼ਰ ਉਡਾਣਾਂ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ 23 ਮਾਰਚ ਤੋਂ ਬੰਦ ਹਨ। ਹਾਲਾਂਕਿ ‘ਵੰਦੇ ਭਾਰਤ’ ਮਿਸ਼ਨ ਤਹਿਤ ਮਈ ਤੋਂ ਵਿਸ਼ੇਸ਼ ਕੌਮਾਂਤਰੀ ਉਡਾਣਾਂ ਅਤੇ ਜੁਲਾਈ ਤੋਂ ਹੋਰਨਾਂ ਮੁਲਕਾਂ ਨਾਲ ਦੁਵੱਲੇ ਪ੍ਰਬੰਧ ਤਹਿਤ ਹਵਾਈ ਉਡਾਣਾਂ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਗਈ ਸੀ।