ਨਵੀਂ ਦਿੱਲੀ: ਯੂਆਈਡੀਏਆਈ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਦਸਤਾਵੇਜ਼ ਅਤੇ ਜਾਣਕਾਰੀਆਂ ਅਪਡੇਟ ਕਰਾਉਣ ਲਈ ਕਿਹਾ ਹੈ ਜਿਨ੍ਹਾਂ ਆਪਣਾ ਆਧਾਰ ਕਾਰਡ 10 ਸਾਲ ਪਹਿਲਾਂ ਬਣਵਾਇਆ ਸੀ। ਯੂਆਈਡੀਏਆਈ ਨੇ ਬਿਆਨ ’ਚ ਕਿਹਾ ਕਿ ਅਪਡੇਟ ਆਨਲਾਈਨ ਅਤੇ ਆਧਾਰ ਸੈਂਟਰਾਂ ’ਤੇ ਜਾ ਕੇ ਕਰਵਾਇਆ ਜਾ ਸਕਦਾ ਹੈ। ਉਂਜ ਏਜੰਸੀ ਨੇ ਆਧਾਰ ਅਪਡੇਟ ਕਰਾਉਣਾ ਲਾਜ਼ਮੀ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਛਾਣ ਪੱਤਰ ਅਤੇ ਪਤੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਅਪਡੇਟ ਕੀਤਾ ਜਾ ਸਕਦਾ ਹੈ ਖਾਸ ਕਰ ਕੇ ਜਿਨ੍ਹਾਂ ਆਧਾਰ 10 ਸਾਲ ਪਹਿਲਾਂ ਬਣਵਾਇਆ ਸੀ। -ਪੀਟੀਆਈ