ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਜਲਸਿਆਂ ਰਾਹੀਂ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਸ਼ਿਵਪੁਰੀ ਮੰਡਲ ਵਿਖੇ ਮੰਡਲ ਪ੍ਰਧਾਨ ਅਸ਼ੋਕ ਰਾਣਾ, ਹਲਕਾ ਪੂਰਬੀ ’ਚ ਇੰਚਾਰਜ ਜਗਮੋਹਨ ਸ਼ਰਮਾ, ਫੋਕਲ ਪੁਆਇੰਟ ਮੰਡਲ ਵਿਖੇ ਮੰਡਲ ਪ੍ਰਧਾਨ ਅੰਕੁਰ ਵਰਮਾ ਅਤੇ ਜਨਤਾ ਕਲੋਨੀ ਵਿਖੇ ਚੋਣ ਜਲਸਿਆਂ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਸਿਵਾਏ ਝੂਠੇ ਪ੍ਰਚਾਰ ਦੇ ਕੁੱਝ ਵੀ ਨਹੀਂ ਹੈ ਪਰ ਭਾਜਪਾ ਦਾ ਵਰਕਰ ਸਰਕਾਰ ਦੇ ਕੀਤੇ ਕੰਮਾਂ ਦੇ ਆਧਾਰ ’ਤੇ ਮਜ਼ਬੂਤੀ ਨਾਲ ਚੋਣ ਮੈਦਾਨ ’ਚ ਨਿੱਤਰਕੇ ਮੁੜ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਪ੍ਰਵੀਨ ਬਾਂਸਲ, ਜਗਮੋਹਨ ਸ਼ਰਮਾ, ਜਤਿੰਦਰ ਮਿੱਤਲ, ਅਤੇ ਰਵੀ ਬੱਤਰਾ ਤੋਂ ਇਲਾਵਾ ਸਾਰੇ ਮੰਡਲਾਂ ਦੇ ਪ੍ਰਧਾਨ ਹਾਜ਼ਰ ਸਨ।