ਨਵੀਂ ਦਿੱਲੀ, 1 ਅਕਤੂਬਰ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਵਿਡ-19 ਲੌਕਡਾਊਨ ਕਾਰਨ ਰੱਦ ਹੋਈਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਦੇ ਪੂਰੇ ਪੈਸੇ ਸਬੰਧਤ ਵਿਅਕਤੀਆਂ ਨੂੰ ਵਾਪਸ ਕੀਤੇ ਜਾਣ। ਇਨ੍ਹਾਂ ਵਿੱਚ ਉਹ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਦੀਆਂ ਟਿਕਟਾਂ 24 ਮਈ ਤੋਂ 25 ਮਾਰਚ ਦੇ ਵਕਫੇ ਦੌਰਾਨ ਰੱਦ ਹੋਈਆਂ ਹਨ। ਕੇਂਦਰ ਦਾ ਪ੍ਰਸਤਾਵ ਮੰਨਦਿਆਂ ਉੱਚ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ ਜੇ ਲੌਕਡਾਊਨ ਦੌਰਾਨ ਟਰੈਵਲ ਏਜੰਟ ਰਾਹੀਂ ਹਵਾਈ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ ਤਾਂ ਅਜਿਹੇ ਮਾਮਲਿਆਂ ਵਿੱਚ ਹਵਾਈ ਕੰਪਨੀਆਂ ਨੂੰ ਟਿਕਟਾਂ ਦੇ ਪੂਰੇ ਪੈਸੇ ਮੋੜਨੇ ਪੈਣਗੇ। ਇਹ ਰਿਫੰਡ ਏਜੰਟਾਂ ਰਾਹੀਂ ਯਾਤਰੀਆਂ ਨੂੰ ਤੁਰੰਤ ਜਾਰੀ ਕਰਨਾ ਪਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਕੰਪਨੀ ਵਿੱਤੀ ਸੰਕਟ ਕਾਰਨ ਰਿਫੰਡ ਦੇਣ ਵਿੱਚ ਨਾਕਾਮ ਰਹਿੰਦੀ ਹੈ ਤਾਂ ਉਸ ਨੂੰ ਜਿੰਨਾ ਕਿਰਾਇਆ ਉਸ ਨੇ ਵਸੂਲਿਆ ਸੀ, ਓਨਾ ਹੀ ਕਰੈਟਿਡ ਸ਼ੈੱਲ ਮੁਹੱਈਆ ਕਰਵਾਉਣਾ ਪਵੇਗਾ।
-ਪੀਟੀਆਈ