ਗਵਾਲੀਅਰ: ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗਵਾਲੀਅਰ ਸੈਂਟਰਲ ਜੇਲ੍ਹ ਵਿੱਚ ਬੰਦ 25 ਸਾਲਾ ਐੱਚਆਈਵੀ ਪਾਜ਼ੇਟਿਵ ਮੁਲਜ਼ਮ ਨੇ ਜੇਲ੍ਹ ਵਿੱਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਇਸ ਮਗਰੋਂ ਜੇਲ੍ਹ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੇਲ੍ਹ ਸੁਪਰਡੈਂਟ ਵਿਦਿਤ ਸਰਵਈਆ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਜਦੋਂ ਬਾਕੀ ਕੈਦੀ ਖਾਣਾ ਖਾ ਰਹੇ ਸਨ ਤਾਂ ਉਸ ਨੇ ਬੈਰਕ ਦੇ ਬਾਥਰੂਮ ਵਿੱਚ ਤਾਰ ਨਾਲ ਫਾਹਾ ਲੈ ਲਿਆ। ਉਨ੍ਹਾਂ ਕਿਹਾ, ‘‘ਉਸ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਸੀ। 13 ਜੂਨ ਨੂੰ ਉਸ ਨੂੰ ਏਡਜ਼ ਦੇ ਇਲਾਜ ਲਈ ਗੁਣਾ ਤੋਂ ਗਵਾਲੀਅਰ ਜੇਲ੍ਹ ਲਿਆਂਦਾ ਗਿਆ ਸੀ। ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਜੇਲ੍ਹ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੇਸ ਦਰਜ ਕਰ ਕੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ