ਜੋਹਾਨੈੱਸਬਰਗ/ਦੁਬਈ, 7 ਜੂਨ
ਭਾਰਤੀ ਮੂਲ ਦੇ ਭਗੌੜੇ ਕਾਰੋਬਾਰੀ ਰਾਜੇਸ਼ ਤੇ ਅਤੁਲ ਗੁਪਤਾ ਨੂੰ ਯੂਏਈ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਵੇਂ ਦੱਖਣੀ ਅਫਰੀਕਾ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਕੇਸ ਵਿਚ ‘ਮੋਸਟ ਵਾਂਟੇਡ’ ਅਪਰਾਧੀਆਂ ਦੀ ਸ਼੍ਰੇਣੀ ਵਿਚ ਸ਼ਾਮਲ ਸਨ। ਇਸ ਕੇਸ ਕਾਰਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ‘ਇੰਟਰਪੋਲ’ ਨੇ ਰਾਜੇਸ਼ (51) ਤੇ ਅਤੁਲ (53) ਖਿਲਾਫ਼ ਰੈੱਡ ਨੋਟਿਸ ਜਾਰੀ ਕੀਤੇ ਹੋਏ ਸਨ। ਜਾਂਚ ਦੌਰਾਨ ਹੀ ਇਹ ਦੋਵੇਂ ਪਰਿਵਾਰਾਂ ਸਮੇਤ ਦੱਖਣੀ ਅਫਰੀਕਾ ’ਚੋਂ ਫਰਾਰ ਹੋ ਗਏ ਸਨ।’ ਜ਼ੁਮਾ ਦੇ ਕਾਰਜਕਾਲ ਦੌਰਾਨ ਇਨ੍ਹਾਂ ’ਤੇ ਸਰਕਾਰੀ ਮਾਲਕੀ ਵਾਲੀ ਕੰਪਨੀ ਦੇ ਅਰਬਾਂ ਰੈਂਡ (ਸਥਾਨਕ ਕਰੰਸੀ) ਲੁੱਟਣ ਦਾ ਦੋਸ਼ ਲੱਗਿਆ ਸੀ। ਇਕ ਬਿਆਨ ਵਿਚ ਦੁਬਈ ਪੁਲੀਸ ਨੇ ਕਿਹਾ ਕਿ ਰਾਜੇਸ਼ ਤੇ ਅਤੁਲ ਨੂੰ ਦੱਖਣੀ ਅਫਰੀਕਾ ਵਿਚ ਦਰਜ ਮਨੀ ਲਾਂਡਰਿੰਗ ਤੇ ਅਪਰਾਧਕ ਕੇਸਾਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ