ਪਾਲ ਸਿੰੰਘ ਨੌਲੀ
ਜਲੰਧਰ, 16 ਦਸੰਬਰ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (28) ਵਿਆਹ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਆਨੰਦ ਕਾਰਜ ਇਥੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਗੁਰਦਆਰਾ ਪਾਤਸ਼ਾਹੀ ਨੌਵੀਂ ਵਿੱਚ ਮਲੇਸ਼ੀਆ ਦੀ ਰਹਿਣ ਵਾਲੀ ਈਲੀ ਸਦੀਕੀ ਨਾਲ ਸਾਦੇ ਢੰਗ ਨਾਲ ਹੋਇਆ। ਕੋਵਿਡ ਕਾਰਨ ਹਾਕੀ ਕਪਤਾਨ ਦੇ ਵਿਆਹ ਵਿੱਚ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਮਨਪ੍ਰੀਤ ਸਿੰਘ ਤੇ ਈਲੀ ਸਦੀਕੀ ਨੇ ਆਪਣਾ ਵਿਆਹ ਟੋਕੀਓ ਉਲੰਪਿਕ ਖੇਡਾਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕੀਤਾ ਸੀ।