ਨਵੀਂ ਦਿੱਲੀ, 1 ਜੁਲਾਈ
ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਵੀਰਵਾਰ ਨੂੰ ਕਿਹਾ ਕਿ ਡਰੋਨ ਦੀ ਅਸਾਨ ਉਪਲਬਧਤਾ ਨੇ ਸੁਰੱਖਿਆ ਚੁਣੌਤੀਆਂ ਦੀ ਵਧਾ ਦਿੱਤਾ ਹੈ ਅਤੇ ਭਾਰਤੀ ਫੌਜ ਖਤਰਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਮਰਥਾ ਵਿਕਸਤ ਕਰ ਰਹੀ ਹੈ। ਇਥੇ ਆਪਣੇ ਸੰਬੋਧਨ ਵਿਚ ਜਨਰਲ ਨਰਵਾਣੇ ਨੇ ਕਿਹਾ ਕਿ ਸੁਰੱਖਿਆ ਸੰਗਠਨ ਚੁਣੌਤੀਆਂ ਤੋਂ ਜਾਣੂ ਹਨ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਕੁਝ ਕਦਮ ਚੁੱਕੇ ਗਏ ਹਨ।