ਵਾਸ਼ਿੰਗਟਨ, 31 ਮਾਰਚ
ਵਿਸ਼ਵ ਬੇੈਂਕ ਮੁਤਾਬਕ ਭਾਰਤੀ ਅਰਥਵਿਵਸਥਾ ਨੇ ਬੀਤੇ ਇਕ ਸਾਲ ਵਿੱਚ ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਤੋਂ ਬਾਹਰ ਨਿਕਲਦਿਆਂ ਤੇਜ਼ੀ ਨਾਲ ਵਾਪਸੀ ਕੀਤੀ ਹੈ, ਪਰ ਉਹ ਹਾਲੇ ਵੀ ਖਤਰੇ ਤੋਂ ਬਾਹਰ ਨਹੀਂ ਆਈ ਹੈ। ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਆਪਣੀ ਹਾਲੀਆ ਰਿਪੋਰਟ ਵਿੱਚ ਅਨੁਮਾਨ ਜਤਾਇਆ ਹੈ ਕਿ ਵਿੱਤੀ ਵਰ੍ਹੇ 2020-21 ਵਿੱਚ ਭਾਰਤ ਦੀ ਅਸਲ ਜੀਡੀਪੀ ਵਾਧਾ ਦਰ 7.5 ਫੀਸਦੀ ਤੋਂ 12.5 ਫੀਸਦੀ ਵਿਚਾਲੇ ਰਹਿਣ ਦਾ ਅਨੁਮਾਨ ਹੈ। -ਏਜੰਸੀ