ਨਵੀਂ ਦਿੱਲੀ, 4 ਫਰਵਰੀ
ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ’ਤੇ ਤਨਜ਼ ਕੱਸਦਿਆਂ ਭਾਜਪਾ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੂੰ ਥਨਬਰਗ ਨੂੰ ਮੁਲਕ ਨੂੰ ‘‘ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦਾ ਸਬੂਤ ਦੇ ਕੇ ਇਕ ਦਸਤਾਵੇਜ਼ ਅਪਲੋਡ’ ਕਰਨ ਲਈ ‘ਬਾਲ ਬਹਾਦਰੀ ਪੁਰਸਕਾਰ’ ਦੇਣਾ ਚਾਹੀਦਾ ਹੈ। ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚਲ ਰਹੇ ਅੰਦੋਲਨ ਨੂੰ ਆਪਣਾ ਸਮਰਥਨ ਦਿੰਦਿਆਂ ਥਨਬਰਗ ਨੇ ‘ਇਸ ਵਿੱਚ ਮਦਦ ਦੇ ਚਾਹਵਾਨ ਲੋਕਾਂ ਲਈ ਇਕ ਟੂਲਕਿੱਟ ਸਾਂਝੀ ਕੀਤੀ ਸੀ।’’ ਥਨਬਰਗ ਨੇ ਟਵੀਟ ਕੀਤਾ ਸੀ, ‘ ਜੇ ਤੁਸੀਂ ਮਦਦ ਚਾਹੁੰਦੇ ਹੋ ਤਾਂ ਇਹ ਰਹੀ ਟੂਲਕਿੱਟ।’ ਇਸ ‘ਟੂਲਕਿਟ’ ਨੇ ਲੋਕਾਂ ਨੂੰ ਉਸ ਦਸਤਾਵੇਜ਼ ਤਕ ਪਹੁੰਚ ਦਿੱਤੀ ਜਿਸ ਵਿੱਚ ਪ੍ਰਦਰਸ਼ਨ ਦੇ ਸਮਰਥਨ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਕੁਝ ਆਲੋਚਕਾਂ ਨੇ ਇਸ ‘ਟੂਲਕਿੱਟ’ ਨੂੰ ਭਾਰਤ ਵਿੱਚ ਪ੍ਰਦਰਸ਼ਨ ਨੂੰ ਭੜਕਾਉਣ ਲਈ ਉਸ ਦੀ ਸਾਜ਼ਿਸ਼ ਦਾ ‘ਸਬੂਤ’ ਦੱਸਿਆ। ਲੇਖੀ ਨੇ ਟਵੀਟ ਕੀਤਾ , ‘ ਮੈਂ ਗ੍ਰੇਟਾ ਥਨਬਰਗ ਨੂੰ ਬਾਲ ਬਹਾਦਰੀ ਪੁਰਸਕਾਰ ਦੇਣ ਦੀ ਪੇਸ਼ਕਸ਼ ਕਰਦੀ ਹਾਂ, ਜੋ ਭਾਰਤ ਸਰਕਾਰ ਨੂੰ ਉਸ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਉਸ ਨੇ ਭਾਰਤ ਨੂੰ ਅਸਥਿਰ ਕਰਨ ਲਈ ਇਕ ਸਾਜ਼ਿਸ਼ ਰਚਣ ਸਬੰਧੀ ਸਬੂਤ ਦੇਣ ਵਾਲੇ ਦਸਤਾਵੇਜ਼ ਅਪਲੋਡ ਕਰਕੇ ਵੱਡੀ ਸੇਵਾ ਕੀਤੀ ਹੈ।’ -ਏਜੰਸੀ