ਕੋਲਕਾਤਾ, 25 ਜੂਨ
ਪੱਛਮੀ ਬੰਗਾਲ ਦੇ ਬੰਕੁਰਾ ਜ਼ਿਲ੍ਹੇ ਦੇ ਓਂਡਾ ਵਿੱਚ ਅੱਜ ਸਵੇਰੇ ਮਾਲਗੱਡੀ ਰੇਲਪੱਟੜੀ ‘ਤੇ ਖੜ੍ਹੀ ਇਕ ਹੋਰ ਮਾਲਗੱਡੀ ਦੀਆਂ ਬੋਗੀਆਂ ਨਾਲ ਟਕਰਾਅ ਗਈ। ਦੱਖਣ ਪੂਰਬੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਉਂਜ ਹਾਦਸੇ ਕਰਕੇ ਦੱਖਣ ਪੂਰਬੀ ਰੇਲਵੇ ਦੀ ਆਦਰਾ ਡਿਵੀਜ਼ਨ ਵਿੱਚ ਚਾਰ ਘੰਟਿਆਂ ਤੋਂ ਵੱਧ ਸਮੇਂ ਲਈ ਰੇਲ ਆਵਾਜਾਈ ਅਸਰਅੰਦਾਜ਼ ਹੋਈ। ਹਾਦਸਾ ਤੜਕੇ ਚਾਰ ਵਜੇ ਦੇ ਕਰੀਬ ਹੋਇਆ ਤੇ ਟੱਕਰ ਕਰਕੇ ਮਾਲਗੱਡੀ ਦੀਆਂ ਅੱਠ ਬੋਗੀਆਂ ਲੀਹੋਂ ਲੱਥ ਗਈਆਂ। -ਪੀਟੀਆਈ