ਨਵੀਂ ਦਿੱਲੀ, 7 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੋਂ ਜੰਮੂ-ਕਸ਼ਮੀਰ ਬੈਂਕ ਵੱਲੋਂ ਇਮਾਰਤ ਦੀ ਖਰੀਦ ਦੇ ਮਾਮਲੇ ‘ਚ ਦਿੱਲੀ ‘ਚ ਪੁੱਛ ਪੜਤਾਲ ਕੀਤੀ। ਇਮਾਰਤ ਕਰੀਬ 12 ਸਾਲ ਪਹਿਲਾਂ ਖਰੀਦੀ ਗਈ ਸੀ। ਸੂਤਰਾਂ ਮੁਤਾਬਕ ਨੈਸ਼ਨਲ ਕਾਨਫਰੰਸ ਦੇ ਆਗੂ ਅੱਜ ਸਵੇਰੇ ਸੰਘੀ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ।