ਸ੍ਰੀਨਗਰ, 7 ਮਈ
ਜੰਮੂ-ਕਸ਼ਮੀਰ ਦੇ ਸ੍ਰੀਨਗਰ ’ਚ ਅੱਜ ਅਤਿਵਾਦੀਆਂ ਨੇ ਪੁਲੀਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਕਾਂਸਟੇਬਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ਹਿਰ ਦੇ ਸਫਾਕਦਲ ਇਲਾਕੇ ‘ਚ ਆਇਵਾ ਪੁਲ ਨੇੜੇ ਸਵੇਰੇ ਕਰੀਬ 8.40 ਵਜੇ ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਪੁਲੀਸ ਦੇ ਕਾਂਸਟੇਬਲ ਗੁਲਾਮ ਹਸਨ ‘ਤੇ ਗੋਲੀਬਾਰੀ ਕੀਤੀ।