ਜੰਮੂ, 1 ਜਨਵਰੀ
ਭਾਰਤ ਤੇ ਪਾਕਿਸਤਾਨ ਦੇ ਸੈਨਿਕਾਂ ਨੇ ਅੱਜ ਜੰਮੂ-ਕਸ਼ਮੀਰ ਦੇ ਪੁਣਛ ਵਿੱਚ ਕੰਟਰੋਲ ਰੇਖਾ ਦੇ ਨਾਲ ਨਵੇਂ ਸਾਲ ਦੀ ਆਮਦ ਮੌਕੇ ਮਠਿਆਈਆਂ ਵੰਡੀਆਂ। ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਐਲਓਸੀ ’ਤੇ ਲਾਗੂ ਗੋਲੀਬੰਦੀ ਨੂੰ ਅਗਲੇ ਮਹੀਨੇ ਇਕ ਸਾਲ ਹੋ ਜਾਵੇਗਾ। ਫੌਜ ਦੇ ਬੁਲਾਰੇ ਨੇ ਕਿਹਾ ਕਿ ਸਰਹੱਦ ’ਤੇ ਗੋਲੀਬੰਦੀ ਦੇ ਨਾਲ-ਨਾਲ ਅੱਜ ਨਵੇਂ ਸਾਲ ਮੌਕੇ ਮਠਿਆਈਆਂ ਵੰਡਣ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸ਼ਾਂਤੀ ਤੇ ਸਦਭਾਵਨਾ ਵਧੇਗੀ। ਭਾਰਤੀ ਫ਼ੌਜ ਨੇ ਪਾਕਿਸਤਾਨੀ ਸੈਨਾ ਨਾਲ ਪੁਣਛ ਤੇ ਮੇਂਧਾਰ ਵਿਚ ਸਰਹੱਦੀ ਚੌਕੀਆਂ ਉਤੇ ਮਠਿਆਈ ਸਾਂਝੀ ਕੀਤੀ। -ਪੀਟੀਆਈ