ਨਵੀਂ ਦਿੱਲੀ, 22 ਮਈ
ਇਥੋਂ ਦੇ ਗੰਗਾਰਾਮ ਹਸਪਤਾਲ ਵਿੱਚ ਬਲੈਕ ਫੰਗਸ ਕਾਰਨ ਦੋ ਮਰੀਜ਼ਾਂ ਦੀ ਛੋਟੀ ਆਂਤ ਪ੍ਰਭਾਵਿਤ ਹੋਣ ਦੇ ਦੁਰਲੱਭ ਮਾਮਲੇ ਸਾਹਮਣੇ ਆਏ ਹਨ, ਇਹ ਦੋਵੇਂ ਮਰੀਜ਼ ਪਹਿਲਾਂ ਕਰੋਨਾ ਵਾਇਰਸ ਤੋਂ ਪੀੜਤ ਸਨ। ਫਲੈਕ ਫੰਗਸ ਆਮ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਨ੍ਹਾਂ ਮਾਮਲਿਆਂ ਵਿਚ ਢਿੱਡ ਤੇ ਛੋਟੀ ਆਂਤ ਵਿਚ ਸਮੱਸਿਆ ਵੀ ਸਾਹਮਣੇ ਆਈ ਹੈ। ਹਸਪਤਾਲ ਦੇ ਅਧਿਕਾਰੀ ਅਨੁਸਾਰ ਇਸ ਹਸਪਤਾਲ ਵਿਚ ਬਲੈਕ ਫੰਗਸ ਦੇ 60 ਮਾਮਲੇ ਸਾਹਮਣੇ ਆ ਚੁੱਕੇ ਹਨ।-ਪੀਟੀਆਈ