ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਅਕਤੂਬਰ
ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂਨਾਈਟਿਡ) ਤੋਂ ਬਗ਼ੈਰ ਲੋਕ ਜਨ ਸ਼ਕਤੀ ਪਾਰਟੀ ਨਾਲ ਗਠਜੋੜ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਹੈ। ਭਾਜਪਾ, ਜਿਸ ਦਾ ਬਿਹਾਰ ਵਿਚ ਮੁੱਖ ਗਠਜੋੜ ਭਾਈਵਾਲ ਜੇਡੀਯੂ ਹੈ, ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਪਾਰਟੀ ਨਾਲ ਉਸ ਦਾ ਗੱਠਜੋੜ ਅਟੁੱਟ ਹੈ। ਭਾਜਪਾ ਨੇ ਮੰਗਲਵਾਰ ਨੂੰ ਜੇਡੀਯੂ ਨਾਲ ਆਪਣੀਆਂ ਸੀਟਾਂ ਸਾਂਝੀਆਂ ਕਰਨ ਦੇ ਫਾਰਮੂਲੇ ਦਾ ਐਲਾਨ ਵੀ ਕੀਤਾ। ਭਾਜਪਾ 243 ਮੈਂਬਰੀ ਬਿਹਾਰ ਵਿਧਾਨ ਸਭਾ ਵਿਚ 121 ਤੇ ਜੇਡੀਯੂ 122 ਦੀਆਂ ਸੀਟਾਂ ’ਤ ਚੋਣ ਲੜੇਗੀ।