
ਚਿਕਬਲਪੁਰ (ਕਰਨਾਟਕ) 23 ਫਰਵਰੀ
ਪੱਥਰ ਦੀ ਖਾਣ ਵਿਚ ਜੈਲੇਟਿਨ ਦੀਆਂ ਛੜਾਂ ਨੂੰ ਹਟਾਉਂਦੇ ਹੋਏ ਮੰਗਲਵਾਰ ਦੀ ਤੜਕੇ ਹੋਏ ਧਮਾਕੇ ਵਿਚ ਛੇ ਵਿਅਕਤੀ ਮਾਰੇ ਗਏ। ਮੁੱਖ ਮੰਤਰੀ ਬੀਐੱਸ ਯੇਡੀਯੁਰੱਪਾ ਦੇ ਨਿਵਾਸ ਸ਼ਿਵਮੋਗਾ ਵਿਖੇ 22 ਜਨਵਰੀ ਨੂੰ ਵੀ ਅਜਿਹੇ ਹੀ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਕਰਨਾਟਕ ਦੇ ਸਿਹਤ ਮੰਤਰੀ ਅਤੇ ਚਿਕਬਲਪੁਰ ਤੋਂ ਵਿਧਾਇਕ ਕੇ. ਸੁਧਾਕਰ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਲਾਸ਼ਾਂ ਬਹੁਤ ਬੁਰੀ ਹਾਲਤ ਵਿੱਚ ਸਨ। ਲੋਕਾਂ ਵੱਲੋਂ ਸ਼ਿਕਾਇਤ ਕਰਨ ਬਾਅਦ 7 ਫਰਵਰੀ ਤੋਂ ਇਥੇ ਮਾਈਨਿੰਗ ਬੰਦ ਕਰ ਦਿੱਤੀ ਸੀ ਪਰ ਨਾਜ਼ਾਇਜ਼ ਤੌਰ ’ਤੇ ਖੁਦਾਈ ਕੀਤੀ ਜਾ ਰਹੀ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ