ਨਵੀਂ ਦਿੱਲੀ, 11 ਦਸੰਬਰ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਜੇਕਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਸ ਵੱਲੋਂ ਪਹਿਲਾਂ ਵਾਂਗ ਹੀ ਰਸਮੀ ਤੌਰ ’ਤੇ ਇਸ ਬਾਰੇ ਸੱਦਾ ਦਿੱਤਾ ਚਾਹੀਦਾ ਹੈ, ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕੁਝ ਪ੍ਰਵਾਨ ਨਹੀਂ ਕੀਤਾ ਜਾਵੇਗਾ। ਵੀਰਵਾਰ ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਕਾਨੂੰਨਾਂ ’ਚ ਸੋਧ ਸਬੰਧੀ ਪ੍ਰਸਤਾਵ ’ਤੇ ਵਿਚਾਰ ਕਰਨ ਲਈ ਆਖਦਿਆਂ ਕਿਹਾ ਕਿ ਸੀ ਉਹ ਜਦੋਂ ਵੀ ਚਾਹੁਣ ਸਰਕਾਰ ਗੱਲਬਾਤ ਲਈ ਤਿਆਰ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਪਿਛਲੀਆਂ ਰਸਮੀ ਮੀਟਿੰਗਾਂ ਵਾਂਗ ਉਹ (ਸਰਕਾਰ) ਪਹਿਲਾਂ ਸਾਨੂੰ ਇਹ ਦੱਸਣ ਕਿ ਮੀਟਿੰਗ ਕਦੋਂ ਤੇ ਕਿੱਥੇ ਕਰਨੀ ਚਾਹੁੰਦੇ ਹਨ। ਜੇ ਉਹ ਸਾਨੂੰ ਗੱਲਬਾਤ ਲਈ ਸੱਦਦੇ ਹਨ ਤਾਂ ਅਸੀਂ ਪਹਿਲਾਂ ਆਪਣੀ ਤਾਲਮੇਲ ਕਮੇਟੀ ਨਾਲ ਚਰਚਾ ਕਰਾਂਗੇ ਤੇ ਫਿਰ ਕੋਈ ਫ਼ੈਸਲਾ ਲਵਾਂਗੇ।’ -ਪੀਟੀਆਈ